ਬੈਲਜੀਅਮ, 1 ਅਕਤੂਬਰ (ਪਰਮਜੀਤ ਸਿੰਘ ਕੰਗ) — ਬੈਲਜੀਅਮ ਦੇ National Crisis Centre ਨੇ ਲੋਕਾਂ ਅਤੇ ਪਰਿਵਾਰਾਂ ਲਈ ਇੱਕ ਨਵੀਂ practical guide ਜਾਰੀ ਕੀਤੀ ਹੈ, ਜਿਸ ਦਾ ਮਕਸਦ ਅੱਗ, ਹੜ੍ਹ, ਤੂਫ਼ਾਨ, ਬਿਜਲੀ ਬੰਦ ਹੋਣ, ਗਰਮੀ ਦੀ ਲਹਿਰ ਜਾਂ ਹੋਰ ਐਮਰਜੈਂਸੀ ਵੇਲੇ ਪਹਿਲਾਂ ਤੋਂ ਤਿਆਰ ਰਹਿਣਾ ਹੈ।

ਗਾਈਡ ਵਿੱਚ ਕਿਹਾ ਗਿਆ ਹੈ ਕਿ ਹਰ ਪਰਿਵਾਰ ਨੂੰ ਆਪਣੇ ਇਲਾਕੇ ਦੇ ਸੰਭਾਵਿਤ ਖ਼ਤਰਿਆਂ ਬਾਰੇ ਜਾਣਕਾਰੀ ਰੱਖਣੀ ਚਾਹੀਦੀ ਹੈ ਅਤੇ ਸਿਰਫ਼ ਸਰਕਾਰੀ ਜਾਣਕਾਰੀ ਉੱਤੇ ਭਰੋਸਾ ਕਰਨਾ ਚਾਹੀਦਾ ਹੈ। ਘਰ ਦੇ ਮੈਂਬਰਾਂ ਨਾਲ ਪਹਿਲਾਂ ਹੀ ਤੈਅ ਕਰੋ ਕਿ ਐਮਰਜੈਂਸੀ ਵਿੱਚ ਕਿੱਥੇ ਮਿਲਣਾ ਹੈ, ਬੱਚਿਆਂ, ਬਜ਼ੁਰਗਾਂ ਜਾਂ ਮਦਦ ਦੀ ਲੋੜ ਵਾਲੇ ਵਿਅਕਤੀਆਂ ਦੀ ਦੇਖਭਾਲ ਕੌਣ ਕਰੇਗਾ ਅਤੇ ਕਿਹੜੇ ਨੰਬਰ ’ਤੇ ਸੰਪਰਕ ਕਰਨਾ ਹੈ।

Crisis Centre ਨੇ ਘਰ ਵਿੱਚ ਇੱਕ ਛੋਟੀ emergency kit ਤਿਆਰ ਰੱਖਣ ਦੀ ਵੀ ਸਲਾਹ ਦਿੱਤੀ ਹੈ। ਇਸ ਵਿੱਚ ਪੀਣ ਵਾਲਾ ਪਾਣੀ, ਸੁੱਕਾ ਖਾਣਾ, ਦਵਾਈਆਂ, torch, batteries, phone charger, ਜ਼ਰੂਰੀ ਦਸਤਾਵੇਜ਼ਾਂ ਦੀ ਕਾਪੀ ਅਤੇ ਪਹਿਲੀ ਸਹਾਇਤਾ ਦਾ ਸਮਾਨ ਹੋ ਸਕਦਾ ਹੈ।

ਅਧਿਕਾਰੀਆਂ ਨੇ BE-Alert ਲਈ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ। ਇਹ ਸਰਕਾਰੀ ਚੇਤਾਵਨੀ ਸਿਸਟਮ ਹੈ, ਜਿਸ ਰਾਹੀਂ ਅੱਗ, ਖ਼ਰਾਬ ਮੌਸਮ, ਪਾਣੀ ਦੀ ਸਮੱਸਿਆ ਜਾਂ ਵੱਡੇ ਹਾਦਸੇ ਬਾਰੇ ਲੋਕਾਂ ਨੂੰ message, call ਜਾਂ e-mail ਰਾਹੀਂ ਜਾਣਕਾਰੀ ਦਿੱਤੀ ਜਾ ਸਕਦੀ ਹੈ। ਰਜਿਸਟਰ ਕਰਨ ਵਾਲਾ ਵਿਅਕਤੀ ਆਪਣੇ ਘਰ, ਕੰਮ ਵਾਲੀ ਥਾਂ, ਬੱਚਿਆਂ ਦੇ ਸਕੂਲ ਜਾਂ ਕਿਸੇ ਪਰਿਵਾਰਕ ਮੈਂਬਰ ਦਾ ਪਤਾ ਵੀ ਜੋੜ ਸਕਦਾ ਹੈ।

1 ਅਕਤੂਬਰ ਨੂੰ 260 ਸ਼ਹਿਰਾਂ, ਮਿਊਂਸਿਪੈਲਿਟੀਆਂ ਅਤੇ provinces ਨੇ BE-Alert ਦਾ ਟੈਸਟ message ਭੇਜਿਆ। ਜੇ ਤੁਹਾਨੂੰ 1789 ਜਾਂ 0477 77 77 55 ਤੋਂ ਸੁਨੇਹਾ ਮਿਲੇ, ਤਾਂ ਇਹ ਨੰਬਰ phone ਵਿੱਚ save ਕਰ ਲੈਣਾ ਚਾਹੀਦਾ ਹੈ, ਤਾਂ ਜੋ ਅਸਲੀ ਚੇਤਾਵਨੀ ਨੂੰ spam ਨਾ ਸਮਝਿਆ ਜਾਵੇ।

ਇਹ ਕੋਈ ਤੁਰੰਤ ਖ਼ਤਰੇ ਦੀ ਚੇਤਾਵਨੀ ਨਹੀਂ ਹੈ। ਸਰਕਾਰ ਦਾ ਮਕਸਦ ਹੈ ਕਿ ਲੋਕ ਬਿਨਾਂ ਘਬਰਾਏ, ਲੋੜ ਪੈਣ ’ਤੇ ਪਹਿਲੇ ਕੁਝ ਘੰਟਿਆਂ ਲਈ ਆਪਣੇ ਘਰ ਅਤੇ ਪਰਿਵਾਰ ਨੂੰ ਸੰਭਾਲ ਸਕਣ, ਤਾਂ ਜੋ emergency services ਸਭ ਤੋਂ ਵੱਧ ਲੋੜ ਵਾਲੇ ਲੋਕਾਂ ਤੱਕ ਜਲਦੀ ਪਹੁੰਚ ਸਕਣ।

ਸਰੋਤ: Belgian National Crisis Centre⁠