(Sint-Truiden, Belgium), 24 ਸਤੰਬਰ (ਪਰਮਜੀਤ ਸਿੰਘ ਕੰਗ): 23 ਸਤੰਬਰ ਦੀ ਸ਼ਾਮ Sint-Truiden ਵਿੱਚ Punjabi ਅਤੇ Indian ਮੂਲ ਦੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ Day Shops, Night Shops, Car Washes ਅਤੇ Punjabi/Indian Restaurants ਨਾਲ ਜੁੜੇ ਵੱਡੀ ਗਿਣਤੀ ਵਿੱਚ ਕਾਰੋਬਾਰੀਆਂ ਨੇ ਹਿੱਸਾ ਲਿਆ।

ਮੀਟਿੰਗ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਕਾਰੋਬਾਰੀਆਂ ਨੂੰ burgemeester Ludwig Vandenhove ਦੇ ਸਾਹਮਣੇ ਬੈਠ ਕੇ ਆਪਣੀਆਂ ਮੁਸ਼ਕਲਾਂ, ਸਵਾਲ ਅਤੇ ਆਪਣਾ ਪੱਖ ਸਿੱਧੇ ਤੌਰ ’ਤੇ ਰੱਖਣ ਦਾ ਮੌਕਾ ਮਿਲਿਆ। ਇਸ ਮੀਟਿੰਗ ਨੂੰ ਕਰਵਾਉਣ ਵਿੱਚ Councillor Pritty Kaur Bath ਅਤੇ Akashdeep Singh Bath ਦੀ ਅਹਿਮ ਭੂਮਿਕਾ ਰਹੀ।

ਮੇਰੇ ਵਿਚਾਰ ਵਿੱਚ Pritty Kaur Bath ਅਤੇ Akashdeep Singh Bath ਵੱਲੋਂ ਕਾਰੋਬਾਰੀਆਂ ਅਤੇ ਸ਼ਹਿਰ ਪ੍ਰਸ਼ਾਸਨ ਨੂੰ ਇੱਕੋ ਮੇਜ਼ ’ਤੇ ਬਿਠਾ ਕੇ ਸਿੱਧੀ ਗੱਲਬਾਤ ਕਰਵਾਉਣ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। Punjabi/Indian community ਦਾ ਆਪਣਾ ਨੁਮਾਇੰਦਾ councillor ਹੋਣ ਨਾਲ community ਦੇ ਮਸਲਿਆਂ ਨੂੰ ਸਿੱਧਾ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਰਸਤਾ ਵੀ ਹੋਰ ਸੌਖਾ ਬਣਿਆ ਹੈ।

ਮੀਟਿੰਗ ਵਿੱਚ ਸ਼ਹਿਰ ਪ੍ਰਸ਼ਾਸਨ ਵੱਲੋਂ ਆਉਣ ਵਾਲੀਆਂ ਸ਼ਿਕਾਇਤਾਂ, ਦੁਕਾਨਾਂ ਅਤੇ Car Washes ਦੇ controls, ਸਫਾਈ, ਆਲੇ-ਦੁਆਲੇ ਦੀ ਵਿਵਸਥਾ ਅਤੇ ਹੋਰ ਕਾਰੋਬਾਰੀ ਮਸਲਿਆਂ ਬਾਰੇ ਗੱਲਬਾਤ ਹੋਈ। ਇਸਦੇ ਨਾਲ ਕਾਰੋਬਾਰੀਆਂ ਨੇ ਵੀ ਆਪਣੇ ਰੋਜ਼ਾਨਾ ਦੇ ਮਸਲੇ ਅਤੇ ਤਜਰਬੇ ਸਿੱਧੇ ਤੌਰ ’ਤੇ ਸਾਹਮਣੇ ਰੱਖੇ।

ਇਸ ਗੱਲ ’ਤੇ ਖਾਸ ਜ਼ੋਰ ਦਿੱਤਾ ਗਿਆ ਕਿ ਹਰ ਕਾਰੋਬਾਰੀ ਆਪਣੀ-ਆਪਣੀ ਮੁਸ਼ਕਲ ਲੈ ਕੇ ਵੱਖਰੇ ਤੌਰ ’ਤੇ ਜਾਣ ਦੀ ਬਜਾਏ Day Shops, Night Shops, Car Washes ਅਤੇ Restaurants ਵਾਲੇ ਮਿਲ ਕੇ ਇੱਕ Union ਜਾਂ Association ਬਣਾਉਣ। ਇੱਕ ਸਾਂਝਾ ਸੰਗਠਨ ਬਣਨ ਨਾਲ ਗੱਲ ਕਿਸੇ ਇੱਕ ਵਿਅਕਤੀ ਦੀ ਨਾ ਰਹਿ ਕੇ ਸਾਰੇ ਕਾਰੋਬਾਰੀਆਂ ਦੀ ਸਾਂਝੀ ਆਵਾਜ਼ ਬਣ ਸਕੇਗੀ।

ਇਹ ਵੀ ਸੁਝਾਅ ਦਿੱਤਾ ਗਿਆ ਕਿ Union ਦੀ ਅਗਵਾਈ ਅਜਿਹਾ ਵਿਅਕਤੀ ਕਰੇ ਜਿਸਨੂੰ Nederlandse ਭਾਸ਼ਾ, Belgium ਦੇ ਕਾਨੂੰਨਾਂ ਅਤੇ ਕਾਰੋਬਾਰੀ ਨਿਯਮਾਂ ਦੀ ਚੰਗੀ ਸਮਝ ਹੋਵੇ, ਤਾਂ ਜੋ ਕੋਈ ਮਸਲਾ ਆਉਣ ’ਤੇ ਕਾਰੋਬਾਰੀਆਂ ਦਾ ਪੱਖ ਸਹੀ ਤਰੀਕੇ ਨਾਲ ਪ੍ਰਸ਼ਾਸਨ ਅੱਗੇ ਰੱਖਿਆ ਜਾ ਸਕੇ। Union ਨੂੰ register ਕਰਨ ਅਤੇ ਇਸਦਾ ਢਾਂਚਾ ਬਣਾਉਣ ਵਿੱਚ ਮਦਦ ਦੇਣ ਦੀ ਗੱਲ ਵੀ ਕੀਤੀ ਗਈ।

ਪਰ Union ਸਿਰਫ਼ ਨਾਮ ਦੀ ਨਾ ਬਣੇ। ਸਾਰੇ ਕਾਰੋਬਾਰੀਆਂ ਨੂੰ ਆਪਣੇ ਨਿੱਜੀ ਮਤਭੇਦ ਪਾਸੇ ਰੱਖ ਕੇ ਸਾਂਝੇ business ਮਸਲਿਆਂ ’ਤੇ ਇਕੱਠੇ ਹੋਣਾ ਪਵੇਗਾ। ਜੇ ਹਰ ਕੋਈ ਵੱਖਰਾ ਹੋ ਕੇ ਆਪਣੀ ਗੱਲ ਕਰੇਗਾ ਤਾਂ ਉਸਦਾ ਪ੍ਰਭਾਵ ਘੱਟ ਰਹੇਗਾ, ਪਰ ਇੱਕ ਸੰਗਠਨ ਦੇ ਰੂਪ ਵਿੱਚ ਗੱਲ ਹੋਵੇ ਤਾਂ ਪ੍ਰਸ਼ਾਸਨ ਤੱਕ ਆਵਾਜ਼ ਹੋਰ ਮਜ਼ਬੂਤੀ ਨਾਲ ਪਹੁੰਚ ਸਕਦੀ ਹੈ।

ਮੀਟਿੰਗ ਵਿੱਚ Punjabi/Indian ਕਾਰੋਬਾਰੀਆਂ ਦੀ public image ਬਾਰੇ ਵੀ ਗੱਲ ਹੋਈ। ਕਈ ਵਾਰ ਦੁਕਾਨਾਂ ਦੇ ਆਲੇ-ਦੁਆਲੇ ਗੰਦਗੀ ਜਾਂ customers ਵੱਲੋਂ bottles/cans ਸੁੱਟਣ ਵਰਗੀਆਂ ਗੱਲਾਂ ਲਈ ਦੁਕਾਨਦਾਰ ਨੂੰ ਹੀ ਜ਼ਿੰਮੇਵਾਰ ਸਮਝ ਲਿਆ ਜਾਂਦਾ ਹੈ। ਜਦਕਿ ਕੋਈ ਗਾਹਕ ਸਮਾਨ ਖਰੀਦਣ ਤੋਂ ਬਾਅਦ ਕਿੱਥੇ ਜਾਂਦਾ ਹੈ ਜਾਂ bottle/can ਕਿੱਥੇ ਸੁੱਟਦਾ ਹੈ, ਇਹ ਉਸਦੀ ਆਪਣੀ ਜ਼ਿੰਮੇਵਾਰੀ ਵੀ ਹੁੰਦੀ ਹੈ। ਕੋਈ ਵੀ ਦੁਕਾਨਦਾਰ ਕਿਸੇ ਨੂੰ ਸੜਕ ’ਤੇ ਗੰਦ ਪਾਉਣ ਲਈ ਨਹੀਂ ਕਹਿੰਦਾ।

ਇਸਦੇ ਨਾਲ ਪੱਖਪਾਤ ਜਾਂ racism ਨਾਲ ਜੁੜੀਆਂ ਚਿੰਤਾਵਾਂ ਵੀ ਹਨ। ਕਈ ਵਾਰ Punjabi/Indian ਮੂਲ ਦੇ ਕਾਰੋਬਾਰੀਆਂ ਬਾਰੇ ਜਲਦੀ negative ਧਾਰਨਾ ਬਣ ਜਾਂਦੀ ਹੈ। ਪਰ ਇਹ ਵੀ ਸੱਚ ਹੈ ਕਿ Sint-Truiden ਦੇ ਬਹੁਤ ਸਾਰੇ ਸਥਾਨਕ ਲੋਕ ਮਿਹਨਤ ਕਰਨ ਵਾਲਿਆਂ ਦਾ ਸਤਿਕਾਰ ਕਰਦੇ ਹਨ, ਉਹਨਾਂ ਦੇ ਕਾਰੋਬਾਰਾਂ ਨੂੰ support ਕਰਦੇ ਹਨ ਅਤੇ ਆਂਢ-ਗੁਆਂਢ ਵਿੱਚ ਚੰਗੇ ਸੰਬੰਧ ਬਣਾਕੇ ਰੱਖਦੇ ਹਨ। ਇਸ ਲਈ ਕੁਝ ਨਕਾਰਾਤਮਕ ਰਵੱਈਆਂ ਨੂੰ ਪੂਰੇ ਸ਼ਹਿਰ ਨਾਲ ਜੋੜਨਾ ਠੀਕ ਨਹੀਂ ਹੋਵੇਗਾ।

Akashdeep Singh Bath ਵੀ ਆਪਣੇ ਭਾਈਚਾਰੇ ਦੇ ਕਾਰੋਬਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਚਿੰਤਤ ਹਨ ਅਤੇ ਚਾਹੁੰਦੇ ਹਨ ਕਿ ਇਹ ਮਸਲੇ ਸਿਰਫ਼ ਗੱਲਾਂ ਤੱਕ ਨਾ ਰਹਿਣ, ਸਗੋਂ ਸੰਗਠਿਤ ਤਰੀਕੇ ਨਾਲ ਹੱਲ ਵੱਲ ਵਧਣ।

ਹੁਣ ਅਗਲਾ ਕਦਮ ਕਾਰੋਬਾਰੀਆਂ ਦੇ ਆਪਣੇ ਹੱਥ ਵਿੱਚ ਹੈ। ਜੇ Union ਜਾਂ Association ਬਣਦੀ ਹੈ ਤਾਂ ਸਾਰੇ ਕਾਰੋਬਾਰੀਆਂ ਨੂੰ ਏਕਤਾ ਨਾਲ ਕੰਮ ਕਰਨਾ ਹੋਵੇਗਾ। ਇਸ ਨਾਲ ਨਾ ਸਿਰਫ਼ ਉਹਨਾਂ ਦੀ ਆਵਾਜ਼ ਮਜ਼ਬੂਤ ਹੋਵੇਗੀ, ਸਗੋਂ ਸ਼ਹਿਰ ਦੇ ਲੋਕਾਂ ਅਤੇ ਪ੍ਰਸ਼ਾਸਨ ਸਾਹਮਣੇ Punjabi/Indian community ਦੀ ਇੱਕ ਮਿਹਨਤੀ, ਜ਼ਿੰਮੇਵਾਰ ਅਤੇ ਸੰਗਠਿਤ image ਵੀ ਸਾਹਮਣੇ ਆਵੇਗੀ।

ਮੀਟਿੰਗ ਵਿੱਚ ਸਾਹਮਣੇ ਆਏ ਮਸਲਿਆਂ ਨੂੰ ਸੁਣਿਆ ਗਿਆ ਅਤੇ ਅੱਗੇ ਵੀ ਗੱਲਬਾਤ ਰਾਹੀਂ ਹੱਲ ਲੱਭਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਗੱਲ ਹੋਈ। ਹੁਣ ਲੋੜ ਹੈ ਕਿ ਇਹ ਗੱਲਬਾਤ ਅੱਗੇ ਵੀ ਜਾਰੀ ਰਹੇ ਅਤੇ ਕਾਰੋਬਾਰੀ ਮਿਲ ਕੇ ਇੱਕ ਮਜ਼ਬੂਤ ਸਾਂਝੀ ਆਵਾਜ਼ ਬਣਾਉਣ।

ਰਿਪੋਰਟ: ਪਰਮਜੀਤ ਸਿੰਘ ਕੰਗ ਸੰਪਰਕ / WhatsApp: +32 484 03 58 66 Sidak Official