(Sint-Truiden, Belgium), 23 ਸਤੰਬਰ (ਪਰਮਜੀਤ ਸਿੰਘ ਕੰਗ): 23 ਸਤੰਬਰ, ਦਿਨ ਬੁੱਧਵਾਰ ਨੂੰ ਸ਼ਾਮ 7:30 ਵਜੇ ਹੇਠ ਦਿੱਤੇ ਪਤੇ ’ਤੇ Sint-Truiden ਦੀਆਂ Day Shops, Night Shops, Car Washes ਅਤੇ Punjabi/Indian Restaurants ਦੇ ਮਾਲਕਾਂ ਲਈ ਇੱਕ ਮੀਟਿੰਗ ਰੱਖੀ ਗਈ ਹੈ।

ਇਸ ਮੀਟਿੰਗ ਦੌਰਾਨ ਸ਼ਹਿਰ ਪ੍ਰਸ਼ਾਸਨ ਵੱਲੋਂ ਇਹ ਦੱਸਿਆ ਜਾਵੇਗਾ ਕਿ ਉਹਨਾਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿੱਚ ਆਮ ਸ਼ਹਿਰ ਵਾਸੀਆਂ ਵੱਲੋਂ ਆਉਣ ਵਾਲੀਆਂ ਸ਼ਿਕਾਇਤਾਂ, ਦੁਕਾਨਾਂ ਦੇ ਕੰਟਰੋਲ ਅਤੇ ਬਿਜ਼ਨਸ ਨਾਲ ਜੁੜੇ ਹੋਰ ਮਸਲੇ ਸ਼ਾਮਲ ਹਨ।

ਇਹ ਪ੍ਰੋਗਰਾਮ Councillor Pritty Kaur Bath ਵੱਲੋਂ ਇਸ ਮਕਸਦ ਨਾਲ ਰੱਖਿਆ ਗਿਆ ਹੈ ਕਿ ਆਪਣੇ ਲੋਕਾਂ ਨੂੰ ਬਿਜ਼ਨਸ ਦੌਰਾਨ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਹਨ, ਉਹ ਵੀ ਸਾਹਮਣੇ ਆ ਸਕਣ ਅਤੇ ਸ਼ਹਿਰ ਪ੍ਰਸ਼ਾਸਨ ਨਾਲ ਸਿੱਧੀ ਗੱਲਬਾਤ ਰਾਹੀਂ ਉਹਨਾਂ ਦਾ ਹੱਲ ਲੱਭਿਆ ਜਾ ਸਕੇ।

ਕਈ ਵਾਰ ਕੁਝ ਸਮੱਸਿਆਵਾਂ ਗਲਤਫ਼ਹਿਮੀ ਜਾਂ ਇੱਕ-ਦੂਜੇ ਦੀ ਗੱਲ ਪੂਰੀ ਤਰ੍ਹਾਂ ਨਾ ਸਮਝ ਪਾਉਣ ਕਰਕੇ ਵੀ ਪੈਦਾ ਹੋ ਜਾਂਦੀਆਂ ਹਨ। ਇਸ ਮੀਟਿੰਗ ਰਾਹੀਂ ਕੋਸ਼ਿਸ਼ ਕੀਤੀ ਜਾਵੇਗੀ ਕਿ ਸ਼ਹਿਰ ਪ੍ਰਸ਼ਾਸਨ ਅਤੇ ਬਿਜ਼ਨਸ ਮਾਲਕਾਂ ਵਿਚਕਾਰ ਗੱਲ ਸਾਫ਼ ਹੋਵੇ ਅਤੇ ਦੋਵਾਂ ਪਾਸਿਆਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਜਾਵੇ।

ਮੀਟਿੰਗ ਦਾ ਮੁੱਖ ਮਕਸਦ ਸਮੱਸਿਆਵਾਂ ਦਾ ਹੱਲ ਕੱਢਣਾ ਹੈ, ਤਾਂ ਜੋ ਬਿਜ਼ਨਸ ਕਰਨ ਵਾਲਿਆਂ ਨੂੰ ਵੀ ਬੇਲੋੜੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸ਼ਹਿਰ ਦੇ ਨਿਯਮ ਵੀ ਠੀਕ ਤਰੀਕੇ ਨਾਲ ਸਮਝੇ ਜਾ ਸਕਣ।

📍 ਪਤਾ: Volkshuis Curieus Breendonkstraat 46, 3800 Sint-Truiden 🕢 ਸਮਾਂ: ਸ਼ਾਮ 7:30 ਵਜੇ ਤੋਂ 9:00 ਵਜੇ ਤੱਕ

ਸੰਬੰਧਤ ਬਿਜ਼ਨਸ ਮਾਲਕਾਂ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।