(ਬੈਲਜੀਅਮ), 20 ਸਤੰਬਰ (ਪਰਮਜੀਤ ਸਿੰਘ ਕੰਗ) Belgium ਦੇ Flanders ਇਲਾਕੇ ਵਿੱਚ ਨੀਲੇ ਰੰਗ ਦੇ PMD ਕੂੜੇ ਵਾਲੇ ਬੈਗਾਂ ਵਿੱਚ ਬਹੁਤ ਲੋਕ ਗਲਤ ਸਮਾਨ ਪਾ ਰਹੇ ਹਨ। PMD ਦਾ ਮਤਲਬ ਹੈ plastic ਦੀਆਂ ਖਾਲੀ packaging, metal ਦੇ ਡੱਬੇ ਅਤੇ drinks ਦੇ cartons।
ਪਿਛਲੇ ਸਾਲ ਨੀਲੇ ਬੈਗਾਂ ਰਾਹੀਂ 176,126 ਟਨ ਕੂੜਾ ਇਕੱਠਾ ਹੋਇਆ। ਇਸ ਵਿੱਚੋਂ 23,759 ਟਨ, ਯਾਨੀ ਲਗਭਗ ਹਰ ਸੱਤਵਾਂ ਕਿਲੋ, ਗਲਤ ਸੀ। ਇਸ ਗਲਤ ਕੂੜੇ ਨੂੰ ਵੱਖ ਕਰਨ ਅਤੇ ਸੰਭਾਲਣ ’ਤੇ ਤਕਰੀਬਨ €24 ਮਿਲੀਅਨ ਵਾਧੂ ਖ਼ਰਚਾ ਆਇਆ।
ਨੀਲੇ ਬੈਗ ਵਿੱਚ ਇਹ ਪਾ ਸਕਦੇ ਹੋ:
* ਖਾਲੀ plastic bottles ਅਤੇ yoghurt ਦੇ ਡੱਬੇ * ਖਾਣੇ ਦੀ plastic wrapping * drinks ਦੇ cartons ਅਤੇ metal cans
ਪਰ ਇਹ ਚੀਜ਼ਾਂ ਨੀਲੇ ਬੈਗ ਵਿੱਚ ਨਾ ਪਾਓ:
* batteries ਅਤੇ electrical ਸਮਾਨ * plastic ਖਿਡੌਣੇ, buckets ਜਾਂ laundry basket * gas cylinders * medical needles ਜਾਂ ਦਵਾਈਆਂ ਵਾਲਾ ਕੂੜਾ
Batteries ਜਾਂ gas cylinders sorting centre ਵਿੱਚ ਅੱਗ ਜਾਂ ਧਮਾਕੇ ਦਾ ਖ਼ਤਰਾ ਪੈਦਾ ਕਰ ਸਕਦੇ ਹਨ। ਸਹੀ ਕੂੜਾ ਸਹੀ ਬੈਗ ਵਿੱਚ ਪਾਉਣ ਨਾਲ ਪੈਸਾ ਬਚਦਾ ਹੈ, recycling ਵਧਦੀ ਹੈ ਅਤੇ ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ ਰਹਿੰਦੀ ਹੈ।
